HUM CHAAKAR GOBIND KE

My photo
Ludhiana, punjab, India
Mukh sewadaar:Gurduara Anandsar Sahib, Sant Baba Kuldeep Singh Ji ch.trust Rgd. kachi lohara road, Sukhdev Singh nagar. Mobile:9814763279


ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ "ਅਣਖ" ਤੇ "ਸਵੈਮਾਨ" ਨਾਲ ਸਿਰ ਤਲੀ ਤੇ ਧਰ ਕੇ ਤੁਰਨਾ ਸਿਖਾਇਆ , ਇਸ ਕੌਮ ਨੂੰ ਖੰਡੇ ਦੀ ਧਾਰੋ ਜਨਮ ਦੇ ਕੇ,, "" ਓਏ !! "" ਮੌਤੋ ਪਰਾਂ ਲਾ ਦਿਤਾ ਇਹਦਾ ਡੇਰਾ, ਅੰृਮਿਤ ਛਕਾ ਕੇ ਅਮਰ ਕੀਤਾ ਇਸਨੂੰ ਹਨੇਰੇ ਚੋ ਕੱਢਿਆ ਤੇ ਵਿਖਾਇਆ ਸਵੇਰਾ, ਫੜਾਇਆ ਹਮੇਸਾ ਲਈ "ਬਾਣੀ ਦਾ ਪੱਲਾ" ਤੇ ਬੰਜਰ ਕੁਰਹਿਤਾ ਤੋ ਬਚਣਾ ਸਿਖਾਇਆ ॥ਓ !!..ਸਿਰ ਨੂ ਰੱਖ ਕੇ ਤਲੀ ਦੇ ਉਤੇ "ਤੇਗਾ ਦੀਆ ਧਾਰਾ" ਤੇ ਨੱਚਣਾ ਸਿਖਾਇਆ ਜੇ ਕਿਤੇ ਸਾਂਤੀ ਵਿਖਾਉਣੀ ਵੀ ਪੈ ਜੇ ਇਹਨੂੰ ਬੰਦ ਬੰਦ ਆਪਣਾ ਕਟਾਉਣਾ ਵੀ ਆਉਂਦਾ, ਜੇ ਲੋੜ ਪੈ ਜੇ ਕਿਤੇ ਵੀਰਤਾ ਦੀ ਬਿਨਾ ਸਿਰ ਤੋ ਲੜ ਕੇ ਵਿਖਾਉਣਾ ਵੀ ਆਉਂਦਾ, ਇਹ ਕਰ ਦਿੰਦੇ "ਖੁੰਢੀਆ ਰੰਬੀ ਦੀਆ ਧਾਰਾ" ,ਧੜਕਦੇ ਨੀ ਕਦੇ ਖੋਪਰ ਲਹਾਉਦੇਂ, ਜੇ ਲੈ ਜੇ ਕੋਈ ਖੋਹ ਕੇ ਗੈਰਾ ਦੇ ਡੋਲੇ ਇਹ ਰੋਟੀ ਦੀ ਬੁਰਕੀ ਵੀ ਮੂੰਹ ਵਿਚ ਨਹੀ ਪਾਉਂਦੇ ,,,ਓਏ !! ਚੜ ਆਵੇ ਹਿੰਦ ਤੇ ਕੋਈ ਨਾਦਰ ਦਾ ਚਾਚਾ ਇਹ ਜਾਲਮ ਦੀਆਂ ਲੁੱਟਾ ਨੂੰ ਰੋਕਣ ਲਈ ਬਣਿਆ ਮੈਲੀ ਅੱਖੇ ਜੇ ਕੋ ਪੰਥ ਵਲ ਦੇਖੇ ਘੁਸੰਨ ਓਹਦੀਆ ਦਾੜਾ ਤੇ ਠੋਕਣ ਲਈ ਬਣਿਆ ,ਇਹ ਪੰਥ ਜਿਉਂਦਾ ਰਿਹਾ ਏ ਤੇ ਜਿਉਂਦਾ ਰਹੇਗਾ , ਇਹ ਕੜਕਦਾ ਰਿਹਾ ਏ ਤੇ ਕੜਕਦਾ ਰਹੇਗਾ, ਇਹ ਕਲੀਆ ਤੋ ਕੋਮਲ ਤੇ ਪੱਥਰਾ ਤੋ ਕਰੜਾ ਕਰੜਦਾ, ਗਰੜਕਦਾ ਬੜਕਦਾ ਰਹੇਗਾ ""ਇਹ ਦੁੱਖਾ ਵਿਚ ਸੁੱਖਾ ਵਿਚ ਜੰਗਲਾ ਵਿਚ ਮੰਗਲਾ ਵਿਚ ਰੋੜਾ ਵਿਚ ਰੜਕਾ ਵਿਚ ਬੰਜਰਾ ਵਿਚ ਚਖੜਾ ਵਿਚ ਗੜਿਆ ਵਿਚ ਮੀਹਾਂ ਵਿਚ ਸਰਹੰਦ ਦੀਆਂ ਨੀਹਾਂ ਵਿਚ ਇਕੋ ਜਿਹਾ ਜੀਵਨ ਗੁਜਾਰਦਾ ਰਿਹਾ"" ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ੴ ਸਤਿਗੁਰ ਪ੍ਰਸਾਦਿ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥ ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥ ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥ ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥ ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥ਲੈਜਾ ਲਲਾਰੀਆ ਪੱਗ ਮੇਰੀਇਹਨੂੰ ਰੰਗ ਕੋਈ ਐਸਾ ਕਮਾਲ ਰੰਗੀਂਨਾ ਹੀ ਹਰਾ ਰੰਗੀ ਤੇ ਨਾ ਲਾਲ ਰੰਗੀਰੰਗ ਰੰਗਾਂ ’ਚੋਂ ਰੰਗ ਬੇਮੀਸਾਲ ਰੰਗੀਂਓ! ਵੇਖ ਕੇ "ਖੂਨ" ਖੌਲ ਜਾਏ ਖਾਲਸੇ ਦਾ.ਕਿਤੋਂ "ਲਹੂ" "ਸ਼ਹੀਦਾਂ" ਦਾ ਭਾਲ ਰੰਗੀਂ..ਸਿਖ ਕੌਮ ਦੇ ਸਿਖ ਵਾਰਸੋ ਸਿਖੀ ਵੱਲ ਧਿਆਨ ਦੇਉ....ਚੜ ਜਾਵੇ ਸਿਖੀ ਦਾ ਸੂਰਜ ਐਸਾ ਗੁਰਮਤਿ ਗਿਆਨ ਦੇਉ

पन्ना 707

सलोक।। चरण कमल बिरहँ खोजंत बैरागी दहिदिसः।। तियागंत कपट रूप माया नानक आनंद रूप साध संगमः ।। मणि साईं मुखि उचरा वता हभे लोअ ।। नानक हभि अडम्बर कूडिया सुणि जीवां सची सोय ।।